ਸਤਪ੍ਰਕਾਸ਼ ਸਿੰਘ* ਅਤੇ ਸਿਮਰਿੰਦਰ ਸਿੰਘ ਸੋਢੀ
ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ
ਗੁਰੂਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ
satparkashsingh@gmail.com; Phone: +91-8427760769
ਲੈਪਟੋਸਪਾਇਰੋਸਿਸ ਇੱਕ ਸਰਵ-ਵਿਆਪੀ ਜੁਨੋਸਿਸ ਹੈ, ਜੋ ਇੱਕ ਜਰਾਸੀਮ/ਜੀਵਾਣੂ ਲੈਪਟੋਸਪਾਇਰਾ ਦੀ ਲਾਗ ਕਾਰਨ ਹੁੰਦੀ ਹੈ। ਲੈਪਟੋਸਪਾਇਰਾ ਆਮਤੌਰ ਤੇ ਥਣਧਾਰੀ ਜਾਨਵਰਾਂ ਦੇ ਗੁਰਦਿਆਂ ਜਾਂ ਜਣਨਅੰਗਾਂ ਵਿੱਚ ਰਹਿੰਦਾ ਹੈ। ਇੱਕ ਵਾਰ ਸਰੀਰ ਦੇ ਅੰਦਰ ਆਉਣ ਮਗਰੋਂ, ਇਹ ਜੀਵਾਣੂ ਖੁਨ ਦੇ ਪ੍ਰਵਾਹ ਰਾਹੀਂ ਮਹੱਤਵਪੂਰਨ ਅੰਗਾਂ ਤੱਕ ਚਲੇ ਜਾਂਦੇ ਹਨ। ਇਹ ਬੀਮਾਰੀ ਗਾਵਾਂ, ਕੁੱਤਿਆਂ, ਸੂਰਾਂ, ਚੂਹਿਆਂ ਅਤੇ ਜੰਗਲ਼ੀ ਜਾਨਵਰਾਂ ਵਿੱਚ ਪਾਈ ਜਾਂਦੀ ਹੈ। ਇਸ ਬੀਮਾਰੀ ਨਾਲ ਗੁਰਦੇ, ਫੇਫੜੇ, ਜਿਗਰ, ਅੱਖਾਂ, ਦਿਮਾਗ ਤੇ ਮਾਸਪੇਸ਼ੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਇਹ ਬੀਮਾਰੀ ਨਮੀ ਅਤੇ ਗਰਮੀ ਵਾਲੇ ਦੇਸ਼ਾਂ ਵਿੱਚ ਕਾਫ਼ੀ ਜ਼ਿਆਦਾ ਹੈ ਕਿਉਂਕਿ ਨਮੀ ਅਤੇ ਗਰਮ ਵਾਤਾਵਰਣ ਵਿੱਚ ਲੈਪਟੋਸਪਾਇਰਾ ਜੀਵਾਣੂ ਲੰਬੇ ਸਮੇਂ ਤੱਕ ਜਿਉਂਦੇ ਰਹਿੰਦੇ ਹਨ।
ਬੀਮਾਰੀ ਦਾ ਫੈਲਾਅ
ਚੂਹੇ ਅਤੇ ਜੰਗਲ਼ੀ ਜਾਨਵਰਾਂ ਵਿੱਚ ਇਸ ਦੇ ਲੱਛਣ ਘੱਟ ਹੀ ਦਿਖਾਈ ਦਿੰਦੇ ਹਨ ਅਤੇ ਇਹ ਜੀਵ ਸਿਹਤ ਮੰਦ ਜਾਨਵਰਾਂ ਲਈ ਸੰਕਰਮਣ ਦਾ ਸਭ ਤੋਂ ਅਹਿਮ ਸ੍ਰੋਤ ਹੁੰਦੇ ਹਨ। ਇਸ ਤੋਂ ਇਲਾਵਾ ਬੀਮਾਰ ਜਾਂ ਠੀਕ ਹੋ ਚੁੱਕੇ ਜਾਨਵਰ ਵੀ ਇਸ ਬੀਮਾਰੀ ਨੂੰ ਫੇਲਾਣ ਵਿੱਚ ਸਹਾਈ ਹੁੰਦੇ ਹਨ। ਸਿਹਤਮੰਦ ਜਾਨਵਰਾਂ ਦਾ ਸੰਕਰਮਣ ਰੋਗਗ੍ਰਸਤ ਜਾਨਵਰ ਨਾਲ ਸਿੱਧ ੇਸੰਪਰਕ ਵਿੱਚ ਆਉਣ ਨਾਲ ਜਾਂ ਪਿਸ਼ਾਬ ਰਾਹੀਂ ਦੂਸ਼ਿਤ ਹੋਏ ਪਾਣੀ ਜਾਂ ਮਿੱਟੀ ਦੇ ਸੰਪਰਕ ਵਿੱਚ ਆਉਣ ਨਾਲ ਵੀ ਹੋ ਸਕਦਾ ਹੈ। ਲੈਪਟੋਸਪਾਇਰਾ ਦੇ ਜੀਵਾਣੂ ਸਰੀਰ ਤੇ ਲੱਗੀ ਹੋਈ ਸੱਟ ਜਾਂ ਕਿਸੇ ਜ਼ਖਮ ਰਾਹੀਂ ਸਿਹਤਮੰਦ ਪਸ਼ੂ ਜਾਂ ਜਾਨਵਰਾਂ ਦੀ ਦੇਖ ਭਾਲ ਕਰਦੇ ਮਨੁੱਖਾਂ ਦੇ ਸਰੀਰ ਵਿੱਚ ਪ੍ਰਵੇਸ਼ ਕਰ ਸਕਦੇ ਹਨ ਜਿਵੇਂ ਕਿ ਰੋਗ ਗ੍ਰਸਤ ਜਾਨਵਰਾਂ ਦੇ ਪਿਸ਼ਾਬ ਨਾਲ ਦੂਸ਼ਿਤ ਪਾਣੀ ਦੇ ਛਿੱਟੇ ਸਰੀਰ ਦੇ ਖੁੱਲੇ ਹੋਏ ਜ਼ਖਮ ਜਾਂ ਅੱਖਾਂ ਵਿੱਚ ਪੈ ਜਾਂਦੇ ਹਨ। ਇਹ ਬੀਮਾਰੀ ਮੀਂਹ ਅਤੇ ਹੜ੍ਹਾਂ ਦੇ ਮੌਸਮ ਵਿੱਚ ਵੱਧ ਫੈਲਦੀ ਹੈ। ਇਸ ਤੋਂ ਇਲਾਵਾ ਗਰਮੀ ਅਤੇ ਨਮੀ ਵਾਲਾ ਵਾਤਾਵਰਣ ਵੀ ਇਸ ਬੀਮਾਰੀ ਨੂੰ ਫੇਲਾਉਣ ਵਿੱਚ ਮੱਦਦ ਕਰਦਾ ਹੈ।
ਇਸ ਤੋਂ ਇਲਾਵਾ ਦੂਸ਼ਿਤ ਮਿੱਟੀ ਵਿੱਚ ਜਾਂ ਖੇਤ ਵਿੱਚ ਖੜੇ ਦੂੁਸ਼ਿਤ ਪਾਣੀ ਵਿੱਚ ਨੰਗੇ ਪੈਰ ਕੰਮ ਕਰਨ ਵਾਲੇ ਮਨੁੱਖਾਂ ਜਿਵੇਂ ਕਿ ਝੋਨਾ ਲਗਾਉਣ ਵਾਲੇ ਮਜ਼ਦੂਰ ਜਾਂ ਕਿਸਾਨ ਇਸ ਜੀਵਾਣੂ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਲੈਪਟੋਸਪਾਇਰੋਸਿਸ ਦਾ ਸ਼ਿਕਾਰ ਹੋ ਸਕਦੇ ਹਨ। ਇਸ ਲਈ ਇਸ ਬੀਮਾਰੀ ਨੂੰ ‘ਝੋਨੇ ਦੇ ਖੇਤ ਦੀ ਬੀਮਾਰੀ ਜਾਂ ‘ਰਾਇਸ ਫੀਲਡ ਡਿਸੀਜ਼ (੍ਰਚਿੲ ਢਇਲਦ ਧਸਿੲੳਸੲ) ਵੀ ਕਿਹਾ ਜਾਂਦਾ ਹੈ।
ਬੀਮਾਰੀ ਦੇ ਲੱਛਣ
ਇਸ ਬੀਮਾਰੀ ਕਾਰਣ ਪਸ਼ੂਆਂ ਦੀਆਂ ਝਿੱਲੀਆਂ ਪੀਲ਼ੀਆਂ ਪੈ ਜਾਂਦੀਆਂ ਹਨ ਅਤੇ ਤੇਜ਼ ਬੁਖਾਰ ਦੇ ਨਾਲ-ਨਾਲ ਉਹਨਾਂ ਨੂੰ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ। ਮਨੁੱਖਾਂ ਨੂੰ ਪੀਲ਼ੀਆ ਹੋ ਜਾਂਦਾ ਹੈ ਅਤੇ ਮਾਸਪੇਸ਼ੀਆਂ ਵਿੱਚ ਦਰਦ ਹੁੰਦਾ ਹੈ ਅਤੇ ਗੁਰਦੇ ਫੇਲ ਹੋ ਜਾਂਦੇ ਹਨ। ਕਈ ਵਾਰ ਜ਼ਿਆਦਾ ਸੰਕਰਮਣ ਵਧਣ ਕਾਰਨ ਮੁੱਖ ਅੰਗ ਪ੍ਰਭਾਵਿਤ ਹੋ ਜਾਂਦੇ ਹਨ ਅਤੇ ਮੌਤ ਤੱਕ ਹੋ ਸਕਦੀ ਹੈ। ਜ਼ਿਆਦਾ ਤਰ ਕੁੱਤੇ ਲੱਛਣ ਰਹਿਤ ਰਹਿੰਦੇ ਹੋਏ ਇਸ ਬੀਮਾਰੀ ਦੇ ਜੀਵਾਣੂਆਂ ਨੂੰ ਆਪਣੇ ਪਿਸ਼ਾਬ ਰਾਹੀਂ ਸਰੀਰ ਵਿਚੋਂ ਬਾਹਰ ਛੱਡਦੇ ਰਹਿੰਦੇ ਹਨ। ਕਈ ਵਾਰ ਇਸ ਲਾਗ ਦੇ ਲੱਗਣ ਨਾਲ ਕੁੱਤਿਆਂ ਵਿੱਚ ਤੇਜ਼ ਬੁਖਾਰ ਉਲਟੀਆਂ, ਗੁਰਦਿਆਂ ਜਾਂ ਜਿਗਰ ਦੀ ਸੋਜਿਸ਼ ਹੋ ਜਾਂਦੀ ਹੈ ਅਤੇ ਜਾਨਵਰ ਦੀ ਮੌਤ ਹੋ ਸਕਦੀ ਹੈ। ਮੱਝਾਂ ਗਾਵਾਂ ਵਿੱਚ ਲੇਵੇ ਦੀ ਸੋਜਿਸ਼ ਅਤੇ ਦੁੱਧ ਉਤਪਾਦਨ ਵਿੱਚ ਘਾਟ ਆ ਜਾਣ ਵਰਗੇ ਲੱਛਣ ਪਾਏ ਜਾਂਦੇ ਹਨ। ਕੁਝ ਜਾਨਵਰਾਂ ਵਿੱਚ ਪ੍ਰਜਨਣ ਸਬੰਧੀ ਮੁਸ਼ਕਿਲਾਂ ਦੇਖਣ ਨੂੰ ਮਿਲਦੀਆਂ ਹਨ ਅਤੇ ਗੱਭਣ ਪਸ਼ੂ ਦਾ ਗਰਭਪਾਤ ਵੀ ਹੋ ਸਕਦਾ ਹੈ। ਸੂਰਾਂ ਵਿੱਚ ਇਸ ਬੀਮਾਰੀ ਕਾਰਨ ਤੇਜ਼ ਬੁਖਾਰ ਹੋ ਜਾਂਦਾ ਹੈ। ਗੱਭਣ ਸੂਰੀਆਂ ਵਿੱਚ ਗਰਭ ਦੇ ਆਖਰੀ ਮਹੀਨਿਆਂ ਦੌਰਾਨ ਗਰਭਪਾਤ ਹੋ ਸਕਦਾ ਹੈ। ਕਈ ਵਾਰ ਮਰੇ ਹੋਏ ਜਾਂ ਬਹੁਤ ਕਮਜ਼ੋਰ ਬੱਚੇ ਪੈਦਾ ਹੋ ਸਕਦੇ ਹਨ।
ਲੈਪਟੋਸਪਾਇਰੋਸਿਸ ਦੀ ਜਾਂਚ
ਇਸ ਲਈ ਬੀਮਾਰੀ ਦੀ ਜਾਂਚ ਲਈ ਲੈਬੋਰੇਟਰੀ ਦੀ ਮੱਦਦ ਜ਼ਰੂਰੀ ਹੁੰਦੀ ਹੈ। ਇਸ ਲਈ ਖੁਨ ਨੂੰ ਲੈਬੋਰੇਟਰੀ ਵਿੱਚ ਕਲਚਰ (Culture) ਕਰਨ ਉਪਰੰਤ ਬੀਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ।
ਇਸ ਦੇ ਖਿਲਾਫ ਬਣੀਆਂ ਹੋਈਆਂ ਐਂਟੀਬਾਡਿਸ (ਅਨਟਬਿੋਦਇਸ) ਦੀ ਜਾਂਚ ਰਾਹੀਂ ਇਸ ਬੀਮਾਰੀ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਇਸ ਬੀਮਾਰੀ ਦੀ ਜਾਂਚ ਲਈ ਵਿਸ਼ਵ ਸਿਹਤ ਸੰਗਠਨ (WHO) ਅਤੇ ਓ.ਆਈ.ਈ (OIE) ਦੁਆਰਾ ਮਾਨਤਾ ਪ੍ਰਾਪਤ ਤਰੀਕਾਮੈਟ (MAT) (Microscopic Agglutination Test) ਹੈ ਜੋ ਕਿ ਖੁਨ ਵਿੱਚ ਐਂਟੀਬਾਡਿਸ ਦੀ ਜਾਂਚ ਕਰਦਾ ਹੈ। ਇਸ ਤੋਂ ਇਲਾਵਾ ਜਾਨਵਰ ਦੇ ਪਿਸ਼ਾਬ ਦੇ ਸੈਂਪਲ ਤੋਂ ਵੀ ਜੀਵਾਣੂ ਦੇ ਹੋਣ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।
ਰੋਕ ਥਾਮ ਅਤੇ ਬਚਾਅ
ਜੇ ਕਿਸੇ ਵੀ ਪਸ਼ੂ ਵਿੱਚ ਬੀਮਾਰੀ ਦੇ ਲੱਛਣ ਦਿਖਣ ਤਾਂ ਸਭ ਤੋਂ ਪਹਿਲਾਂ ਪਸ਼ੂਆਂ ਦੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਬੀਮਾਰੀ ਦਾ ਸਮੇਂ ਸਿਰ ਪਤਾ ਲੱਗ ਸਕੇ ਅਤੇ ਇਲਾਜ ਸ਼ੁਰੂ ਕੀਤਾ ਜਾ ਸਕੇ। ਸਾਫ ਸਫਾਈ ਦੇ ਪੱਕੇ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਜੀਵਾਣੂਆਂ ਦੇ ਖਾਤਮੇ ਲਈ ਦਵਾਈਆਂ ਜਾਂ ਕੈਮੀਕਲ (Chemical) ਜਿਵੇਂ ਕਿ ਸੋਡੀਅਮ ਹਾਈਪੋਕਲੋਰਾਈਡ ਜਾਂ ਚੂਨਾ ਆਦਿ ਦੀ ਵਰਤੋਂ ਕਰਨੀ ਚਾਹੀ ਦੀ ਹੈ। ਵੱਡੇ ਪਸ਼ੂਆਂ ਜਿਵੇਂ ਕਿ ਗਾਵਾਂ, ਮੱਝਾਂ, ਘੋੜਿਆਂ, ਸੂਰਾਂ ਆਦਿ ਦੇ ਰਹਿਣ ਵਾਲ਼ੀਆਂ ਜਗ੍ਹਾਵਾਂ ਨੂੰ ਚੂਹਿਆਂ ਤੋਂ ਰਹਿਤ ਰੱਖਣਾ ਚਾਹੀਦਾ ਹੈ ਕਿਉਂਕਿ ਚੂਹੇ ਦੇ ਪਿਸ਼ਾਬ ਰਾਹੀਂ ਹੀ ਇਹ ਜੀਵਾਣੂ ਆਸ-ਪਾਸ ਦੇ ਵਾਤਾਵਰਣ ਵਿੱਚ ਫੇਲਦਾ ਹੈ ਅਤੇ ਦੂਸਰੇ ਪਸ਼ੂਆਂ ਲਈ ਬੀਮਾਰੀ ਦਾ ਕਾਰਨ ਬਣਦਾ ਹੈ।
ਜਿਹੜੇ ਕਿਸਾਨਾਂ ਨੇ ਖੇਤਾਂ ਵਿੱਚ ਕੰਮ ਕਰਨਾ ਹੁੰਦਾ ਹੈ, ਉਹਨਾਂ ਨੂੰ ਕੰਮ ਕਰਨ ਤੋਂ ਪਹਿਲਾਂ ਆਪਣੇ ਜ਼ਖਮ ਜ਼ਰੂਰ ਢੱਕ ਲੈਣੇ ਚਾਹੀਦੇ ਹਨ ਤਾਂ ਜੋ ਦੂਸ਼ਿਤ ਪਾਣੀ ਨਾਲ ਜੀਵਾਣੂ ਸ਼ਰੀਰ ਦੇ ਅਮਦਰ ਨਾ ਆ ਸਕੇ। ਕਾਮਿਆਂ ਨੂੰ ਲੰਬੇ ਪਲਾਸਟਿਕ ਬੂਟ (Gumboots) ਪਾਕੇ ਹੀ ਕੰਮ ਕਰਨਾ ਚਾਹੀਦਾ ਹੈ। ਇਸ ਬੀਮਾਰੀ ਤੋ ਬਚਾਅ ਕਰਨ ਲਈ ਪਸ਼ੂਆਂ ਦਾ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ। ਹੇਠ ਲਿਖੇ ਕੁਝ ਟੀਕੇ ਬਾਜ਼ਾਰ ਵਿੱਚ ਉਪਲੱਬਧ ਹਨ:-
1. Nobivac-L
2. Mega Vac-6
3. Nobivac – DHL&Megavac-DHLਇਲਾਜ
ਇਸ ਦੇ ਇਲਾਜ ਲਈ ਪ੍ਰਮੁੱਖ ਤੌਰ ਤੇ ਐਂਟੀਬਾਈਓਟਿਕ (Antibiotic) ਦਿੱਤੀ ਜਾਂਦੀ ਹੈ ਜਿਵੇਂ ਕਿ ਡੌਕਸੀਸਾਈਕਲੀਨ (Doxycycline) ਜਾਂ ਪੈਨਸਲੀਨ (Penicillin) ਆਦਿ। ਇਸ ਤੋਂ ਇਲਾਵਾ ਲੱਛਣਾਂ ਦੇ ਆਧਾਰ ਤੇ ਵੀ ਵੱਖ-ਵੱਖ ਦਵਾਈਆਂ ਦਿੱਤੀਆਂ ਜਾਂਦੀਆਂ ਹਨ।